BREAKING PUNJAB

Fastest Punjab & National News in Punjabi and Hindi

ਕੋਟਲੀ ਦੇ ਕਰੀਬੀ ਖੰਨਾ ਕਾਂਗਰਸ ਦੇ ਟਕਸਾਲੀ ਨੇਤਾ ਅਮਨ ਕਟਾਰੀਆ ਨੇ ਦਿੱਤਾ ਪਾਰਟੀ ਤੋਂ ਅਸਤੀਫਾ

breakingpunjab katariya

ਅਮਨ ਕਟਾਰੀਆ ਨੇ ਦਿੱਤਾ ਅਸਤੀਫਾ

ਖੰਨਾ ਦੇ ਸਰਗਰਮ ਯੁਵਾ ਕਾਂਗਰਸੀ ਨੇਤਾ ਅਮਨ ਕਟਾਰੀਆ ਨੇ ਕਾਂਗਰਸ ਨਾਲ ਆਪਣਾ ਨਾਤਾ ਤੋੜਦੇ ਹੋਏ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਅਸਤੀਫੇ ਨੂੰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕਟਾਰੀਆ ਪਾਰਟੀ ਨਾਲ ਨਾਰਾਜ਼ ਸਨ।

ਅਮਨ ਕਟਾਰੀਆ ਨੂੰ ਸਾਬਕਾ ਕੈਬਿਨੇਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਕਰੀਬੀ ਮੰਨਿਆ ਜਾਂਦਾ ਰਿਹਾ ਹੈ। ਹੁਣ ਕਟਾਰੀਆ ਨੇ ਆਪਣਾ ਵੱਖਰਾ ਰਾਹ ਚੁਣਨ ਦਾ ਫੈਸਲਾ ਕੀਤਾ ਹੈ। ਉਹ ਕਾਂਗਰਸ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾ ਚੁੱਕੇ ਹਨ ਅਤੇ ਇਸ ਵੇਲੇ ਜ਼ਿਲ੍ਹਾ ਕਾਂਗਰਸ ਕਮੇਟੀ ਵਿੱਚ ਉਪ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਸਨ।

ਕਟਾਰੀਆ ਨੇ ਬਿਨਾਂ ਕਿਸੇ ਦਾ ਨਾਮ ਲੈਂਦੇ ਹੋਏ ਕਿਹਾ ਕਿ ਨਵੀਂ ਵਾਰਡਬੰਦੀ ਤੋਂ ਬਾਅਦ ਪਾਰਟੀ ਨੇ ਉਸਦੀ ਮਿਹਨਤ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਹਨਾਂ ਲੋਕਾਂ ਨੂੰ ਅੱਗੇ ਕੀਤਾ ਜੋ ਪਾਰਟੀ ਨੂੰ ਧਮਕਾਉਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਹਾਈਕਮਾਂਡ ਦਬਾਅ ਹੇਠ ਹੈ ਅਤੇ ਮਿਹਨਤੀ ਵਰਕਰਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਕਦੇ ਵੀ ਪਾਰਟੀ ਛੱਡਣਾ ਨਹੀਂ ਚਾਹੁੰਦੇ ਸਨ, ਪਰ ਪਾਰਟੀ ਨੇ ਹੀ ਉਨ੍ਹਾਂ ਨੂੰ ਇਸ ਮੋੜ ‘ਤੇ ਲਿਆ ਖੜ੍ਹਾ ਕੀਤਾ। ਕਟਾਰੀਆ ਨੇ ਇਹ ਵੀ ਕਿਹਾ ਕਿ ਨਗਰ ਕੌਂਸਲ ਚੋਣ ਲੜਣ ਜਾਂ ਨਾ ਲੜਣ ਅਤੇ ਕਿਸੇ ਹੋਰ ਪਾਰਟੀ ਵਿੱਚ ਜਾਣ ਦਾ ਫੈਸਲਾ ਉਹ ਆਪਣੇ ਵਾਰਡ ਦੇ ਪਰਿਵਾਰਾਂ ਨਾਲ ਸਲਾਹ ਕਰਕੇ ਹੀ ਲੈਣਗੇ।

Leave a Reply

Your email address will not be published. Required fields are marked *