BREAKING PUNJAB

Fastest Punjab & National News in Punjabi and Hindi

ਨਿੱਕੀਆਂ-ਨਿੱਕੀਆਂ ਬਾਲੜੀਆਂ ਨੇ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ

Teej celebration by children's in Fatehgarh Sahib

ਮੰਡੀ ਗੋਬਿੰਦਗੜ੍ਹ: ਸਥਾਨਕ ਸ਼ਹਿਰ ਦੀ ਈਦਗਾਹ ਕਾਲੋਨੀ ਵਿਖੇ ਨਿੱਕੀਆਂ-ਨਿੱਕੀਆਂ ਬਾਲੜੀਆਂ ਵੱਲੋਂ ਤੀਜ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੱਚੀਆਂ ਨੇ ਪੰਜਾਬੀ ਪਹਿਰਾਵੇ ਵਿੱਚ ਸਜ-ਧਜ ਕੇ ਪੰਜਾਬੀ ਸੱਭਿਆਚਾਰ ਦੀਆਂ ਬੋਲੀਆਂ ਅਤੇ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ।


ਜਾਣਕਾਰੀ ਅਨੁਸਾਰ ਕਾਲੋਨੀ ਦੀਆਂ 6 ਤੋਂ 10-11 ਸਾਲ ਤੱਕ ਦੀਆਂ ਬੱਚੀਆਂ ਪਿਛਲੇ ਕਈ ਦਿਨਾਂ ਤੋਂ ਤੀਜ ਦੇ ਪ੍ਰੋਗਰਾਮ ਲਈ ਗੁਪਤ ਤੌਰ ’ਤੇ ਤਿਆਰੀ ਅਤੇ ਅਭਿਆਸ ਕਰ ਰਹੀਆਂ ਸਨ। ਉਨ੍ਹਾਂ ਨੇ ਆਪਣੀ ਇਸ ਤਿਆਰੀ ਦੀ ਕਿਸੇ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ। ਬੀਤੀ ਐਤਵਾਰ ਨੂੰ ਜਦੋਂ ਸਾਰੀਆਂ ਬੱਚੀਆਂ ਸਵੇਰੇ ਹੀ ਪੰਜਾਬੀ ਪਹਿਰਾਵੇ ਵਿੱਚ ਤਿਆਰ ਹੋਣ ਲੱਗੀਆਂ ਤਾਂ ਉਨ੍ਹਾਂ ਦੀਆਂ ਮਾਵਾਂ ਨੂੰ ਇਸ ਪ੍ਰੋਗਰਾਮ ਬਾਰੇ ਪਤਾ ਲੱਗਾ। ਕਈ ਮਾਵਾਂ ਨੇ ਵੀ ਬੱਚੀਆਂ ਦੀ ਤਿਆਰੀ ਵਿੱਚ ਉਤਸ਼ਾਹ ਨਾਲ ਸਹਿਯੋਗ ਦਿੱਤਾ।


ਬੱਚੀਆਂ ਨੇ ਆਪਣੇ ਵੱਲੋਂ ਸਜਾਏ ਕਮਰੇ ਵਿੱਚ ਪੰਜਾਬੀ ਸੱਭਿਆਚਾਰਕ ਬੋਲੀਆਂ ਅਤੇ ਗਿੱਧੇ ਦੀ ਅਜਿਹੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਕਿ ਮੌਜੂਦ ਵੱਡੇ ਵੀ ਹੈਰਾਨ ਰਹਿ ਗਏ। ਨਿੱਕੀਆਂ ਬਾਲੜੀਆਂ ਦੀ ਪੇਸ਼ਕਾਰੀ ਨੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਬਾਖੂਬੀ ਦਰਸਾਇਆ।
ਇਸ ਤੀਜ ਸਮਾਗਮ ਵਿੱਚ ਬੇਬੀ ਮੰਨਤ, ਬੇਬੀ ਆਲਿਆ, ਬੇਬੀ ਸਮਾਇਰਾ, ਬੇਬੀ ਜੰਨਤ, ਬੇਬੀ ਸਾਨੀਆ, ਬੇਬੀ ਆਇਸ਼ਾ, ਬੇਬੀ ਪਰੀ, ਬੇਬੀ ਸੂਫੀਆ, ਬੇਬੀ ਸਕੀਨਾ, ਬੇਬੀ ਕਾਫਿਆ, ਬੇਬੀ ਆਬਿਦਾ ਸਮੇਤ ਮਾਸਟਰ ਵਾਹਿਦ, ਮਾਸਟਰ ਅਲਫਾਜ਼, ਮਾਸਟਰ ਗੁਲਾਮ ਸਾਬਿਰ ਅਤੇ ਹੋਰ ਨੰਨ੍ਹੇ-ਮੁੰਨੇ ਬੱਚਿਆਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *