79ਵੇਂ ਕਾਨਸ ਫਿਲਮ ਫੈਸਟੀਵਲ 2026 ਦੌਰਾਨ ਇਸ ਵਾਰ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਨੇ ਵੀ ਖਾਸ ਧਿਆਨ ਖਿੱਚਿਆ। ਪੰਜਾਬੀ ਅਦਾਕਾਰਾ ਨੇ ਪਹਿਲੀ ਵਾਰ ਕਾਨਸ ਦੇ ਗਲੋਬਲ ਮੰਚ ’ਤੇ ਹਾਜ਼ਰੀ ਲਗਾ ਕੇ ਪੰਜਾਬੀ ਸਿਨੇਮਾ ਦੀ ਨੁਮਾਇੰਦਗੀ ਕੀਤੀ। ਉਹ ਆਪਣੀ ਆਉਣ ਵਾਲੀ ਪੰਜਾਬੀ ਫਿਲਮ “ਚੜ੍ਹਦੀਕਲਾ” ਦੀ ਪ੍ਰਮੋਸ਼ਨ ਲਈ ਗਾਇਕ ਅਤੇ ਅਦਾਕਾਰ ਅਤੇ ਸਮੇਤ ਕਾਨਸ ਪਹੁੰਚੀ ਸੀ।
ਰੂਪੀ ਗਿੱਲ ਦੇ ਪੰਜਾਬੀ ਪਹਿਰਾਵੇ ਅਤੇ ਸਾਦਗੀ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਪ੍ਰਸ਼ੰਸਾ ਹੋਈ, ਪਰ ਇਸ ਦੌਰਾਨ ਇੱਕ ਵਿਵਾਦ ਵੀ ਖੜ੍ਹਾ ਹੋ ਗਿਆ। ਉਨ੍ਹਾਂ ਦੀ ਡਰੈੱਸ ’ਤੇ ਲਿਖੇ ਪੰਜਾਬੀ ਸ਼ਬਦ “ਚੜ੍ਹਦੀ ਕਲਾ” ਦੇ ਸਪੈਲਿੰਗ ਗਲਤ ਹੋਣ ਕਾਰਨ ਕਈ ਲੋਕਾਂ ਨੇ ਇਸ ’ਤੇ ਐਤਰਾਜ਼ ਜਤਾਇਆ। ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਲੋਕਾਂ ਨੇ ਇਸਨੂੰ ਮਾਂ ਬੋਲੀ ਪ੍ਰਤੀ ਲਾਪਰਵਾਹੀ ਕਰਾਰ ਦਿੰਦਿਆਂ ਸੋਸ਼ਲ ਮੀਡੀਆ ’ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ।
ਇਸ ਮਾਮਲੇ ’ਤੇ ਸਮਾਜ ਸੇਵਿਕਾ ਨੇ ਵੀ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਅੰਤਰਰਾਸ਼ਟਰੀ ਮੰਚ ’ਤੇ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਮਾਂ ਬੋਲੀ ਦੇ ਸਨਮਾਨ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਦੇ ਮੁਤਾਬਕ ਰੂਪੀ ਗਿੱਲ ਅਤੇ ਉਨ੍ਹਾਂ ਦੀ ਟੀਮ ਨੂੰ ਡਰੈੱਸ ’ਤੇ ਲਿਖੇ ਸ਼ਬਦਾਂ ਦੀ ਪਹਿਲਾਂ ਪੂਰੀ ਜਾਂਚ ਕਰਨੀ ਚਾਹੀਦੀ ਸੀ ਤਾਂ ਜੋ ਅਜਿਹੀ ਗਲਤੀ ਤੋਂ ਬਚਿਆ ਜਾ ਸਕੇ।
ਅਰਸ਼ਲੀਨ ਆਹਲੂਵਾਲੀਆ ਨੇ ਅੱਗੇ ਕਿਹਾ ਕਿ ਭਵਿੱਖ ਵਿੱਚ ਕਲਾਕਾਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੀਆਂ ਗੱਲਾਂ ਪ੍ਰਤੀ ਹੋਰ ਜ਼ਿੰਮੇਵਾਰ ਹੋਣ ਦੀ ਲੋੜ ਹੈ, ਤਾਂ ਜੋ ਵਿਸ਼ਵ ਪੱਧਰ ’ਤੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਮਾਣ ਬਣਿਆ ਰਹੇ।












Leave a Reply