ਖੰਨਾ ਵਿੱਚ ਸਾਹਮਣੇ ਆਏ IPL ਸੱਟੇਬਾਜ਼ੀ ਰੈਕਟ ਮਾਮਲੇ ਦੀ ਜਾਂਚ ਹੁਣ ਇੱਕ ਹੋਰ ਗੰਭੀਰ ਮੋੜ ’ਤੇ ਪਹੁੰਚ ਗਈ ਹੈ। ਪਹਿਲਾਂ ਕਰੋੜਾਂ ਰੁਪਏ ਦੀ ਗੈਰਕਾਨੂੰਨੀ ਕਮਾਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਸੰਭਾਵਿਤ ਐਂਟਰੀ ਕਾਰਨ ਇਹ ਮਾਮਲਾ ਚਰਚਾ ਵਿੱਚ ਸੀ, ਪਰ ਹੁਣ ਇਸ ਵਿੱਚ ਨਸ਼ਿਆਂ ਦਾ ਐਂਗਲ ਵੀ ਸਾਹਮਣੇ ਆ ਗਿਆ ਹੈ।
ਮੁੱਖ ਦੋਸ਼ੀ ਸੱਟਾ ਕਿੰਗ ਦਿਨੇਸ਼ ਛਾਬੜਾ ਅਤੇ ਉਸਦਾ ਸਾਥੀ ਮਹਿੰਦਰ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। SSP ਖੰਨਾ ਡਾ. ਦਰਪਣ ਆਹਲੂਵਾਲੀਆ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਮਾਮਲੇ ਵਿੱਚ NDPS ਐਕਟ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ।
ਡੋਪ ਟੈਸਟ ਆਇਆ ਪਾਜ਼ਿਟਿਵ
ਤਾਜ਼ਾ ਜਾਣਕਾਰੀ ਮੁਤਾਬਕ ਦੋਵੇਂ ਦੋਸ਼ੀਆਂ ਦਾ ਸਿਵਲ ਹਸਪਤਾਲ ਖੰਨਾ ਵਿੱਚ ਡੋਪ ਟੈਸਟ ਕਰਵਾਇਆ ਗਿਆ ਸੀ, ਜੋ ਪਾਜ਼ਿਟਿਵ ਆਇਆ ਹੈ। ਇਸ ਨਾਲ ਇਹ ਸਾਹਮਣੇ ਆਇਆ ਹੈ ਕਿ ਦੋਵੇਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਸਨ।
ਜਾਂਚ ਹੋਰ ਤੇਜ਼
ਇਸ ਨਵੀਂ ਖੁਲਾਸੇ ਤੋਂ ਬਾਅਦ ਖੰਨਾ ਪੁਲਿਸ ਨੇ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਲੈਂਦਿਆਂ NDPS ਐਕਟ ਦੀਆਂ ਧਾਰਾਵਾਂ ਲਾਗੂ ਕਰ ਦਿੱਤੀਆਂ ਹਨ। ਹੁਣ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਦੋਵੇਂ ਦੋਸ਼ੀ ਨਸ਼ਾ ਕਿੱਥੋਂ ਲਿਆਉਂਦੇ ਸਨ ਅਤੇ ਇਸਦਾ ਜਾਲ ਕਿੰਨਾ ਵੱਡਾ ਹੈ।
ਅਗਲੀ ਕਾਰਵਾਈ
ਪੁਲਿਸ ਅਧਿਕਾਰੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਵੀ ਖੰਗਾਲੀ ਜਾ ਰਹੀ ਹੈ।
ਇਹ ਮਾਮਲਾ ਹੁਣ ਸਿਰਫ ਸੱਟੇਬਾਜ਼ੀ ਤੱਕ ਸੀਮਿਤ ਨਹੀਂ ਰਹਿ ਗਿਆ, ਸਗੋਂ ਨਸ਼ਾ ਤਸਕਰੀ ਨਾਲ ਜੁੜਨ ਕਾਰਨ ਕਾਨੂੰਨੀ ਪੱਖੋਂ ਹੋਰ ਵੀ ਗੰਭੀਰ ਬਣ ਗਿਆ ਹੈ।












Leave a Reply