BREAKING PUNJAB

Fastest Punjab & National News in Punjabi and Hindi

ਗੁਣਵੱਤਾ ਵਾਲੇ ਮੱਛੀ ਪੂੰਗ ਉਤਪਾਦਨ ਵਿੱਚ ਸਰਕਾਰੀ ਫਾਰਮਾਂ ਦੀ ਅਹਿਮ ਭੂਮਿਕਾ: ਡਾਇਰੈਕਟਰ ਹਰਦੇਵ ਸਿੰਘ ਗਿੱਲ

Fishing in Fatehgarh Sahib

ਡਾਇਰੈਕਟਰ ਮੱਛੀ ਪਾਲਣ ਵੱਲੋਂ ਬਾਗੜੀਆ-ਫੱਗਣ ਮਾਜਰਾ ਫਾਰਮ ਦਾ ਨਿਰੀਖਣ

ਫ਼ਤਹਿਗੜ੍ਹ ਸਾਹਿਬ, 

ਸਰਕਾਰੀ ਮੱਛੀ ਪੂੰਗ ਫਾਰਮ ਗੁਣਵੱਤਾ ਵਾਲੇ ਮੱਛੀ ਪੂੰਗ ਦੇ ਉਤਪਾਦਨ, ਮੱਛੀ ਪਾਲਕਾਂ ਦੀ ਸਮਰੱਥਾ ਵਧਾਉਣ ਅਤੇ ਟਿਕਾਊ ਮੱਛੀ ਪਾਲਣ ਨੂੰ ਪ੍ਰੋਤਸਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਹ ਵਿਚਾਰ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ, ਸ੍ਰੀ ਹਰਦੇਵ ਸਿੰਘ ਗਿੱਲ ਨੇ ਜ਼ਿਲ੍ਹੇ ਦੇ ਪਿੰਡ ਬਾਗੜੀਆ-ਫੱਗਣ ਮਾਜਰਾ ਵਿਖੇ ਸਥਿਤ ਸਰਕਾਰੀ ਮੱਛੀ ਪੂੰਗ ਫਾਰਮ ਦੇ ਦੌਰੇ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸੂਬੇ ਵਿੱਚ ਮੱਛੀ ਉਤਪਾਦਨ ਵਿੱਚ ਵਾਧਾ ਕਰਨ ਅਤੇ ਮੱਛੀ ਪਾਲਕਾਂ ਦੀ ਆਮਦਨ ਸੁਧਾਰਨ ਲਈ ਬਹੁਤ ਮਹੱਤਵਪੂਰਨ ਹਨ।

ਉਨ੍ਹਾਂ ਦੱਸਿਆ ਕਿ ਲਗਭਗ 32 ਏਕੜ ਰਕਬੇ ਵਿੱਚ ਫੈਲਿਆ ਇਹ ਸਰਕਾਰੀ ਮੱਛੀ ਪੂੰਗ ਫਾਰਮ ਹਰ ਸਾਲ ਕਰੀਬ 1.5 ਕਰੋੜ ਗੁਣਵੱਤਾ ਵਾਲੇ ਮੱਛੀ ਪੂੰਗ ਦਾ ਉਤਪਾਦਨ ਕਰਦਾ ਹੈ, ਜਿਸ ਦੀ ਸਪਲਾਈ ਨਾ ਸਿਰਫ਼ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਦੇ ਮੱਛੀ ਪਾਲਕਾਂ ਨੂੰ ਵੀ ਕੀਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਫਾਰਮ ਵਿੱਚ ਸਥਾਪਿਤ ਮਾਡਲ ਪ੍ਰਦਰਸ਼ਨੀ ਤਲਾਬ, ਫੀਡ ਮਿੱਲ, ਪਾਣੀ ਅਤੇ ਮਿੱਟੀ ਜਾਂਚ ਪ੍ਰਯੋਗਸ਼ਾਲਾ ਅਤੇ ਟ੍ਰੇਨਿੰਗ ਹਾਲ ਦਾ ਜਾਇਜ਼ਾ ਲਿਆ।

ਡਾਇਰੈਕਟਰ ਹਰਦੇਵ ਸਿੰਘ ਗਿੱਲ ਨੇ ਫਾਰਮ ਦੀ ਬਿਹਤਰ ਸਾਂਭ-ਸੰਭਾਲ ਅਤੇ ਸੁਚਾਰੂ ਕਾਰਗੁਜ਼ਾਰੀ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਸ੍ਰੀਮਤੀ ਬਲਜੋਤ ਕੌਰ, ਸੀਨੀਅਰ ਮੱਛੀ ਪਾਲਣ ਅਫ਼ਸਰ (ਫਾਰਮ) ਦੀ ਮਿਹਨਤ, ਸਮਰਪਣ ਅਤੇ ਕੁਸ਼ਲ ਪ੍ਰਬੰਧਨ ਦੀ ਪ੍ਰਸ਼ੰਸਾ ਕੀਤੀ।

ਇਸ ਮੌਕੇ ਸ੍ਰੀ ਅਮਰਦੀਪ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਸ੍ਰੀਮਤੀ ਰਸ਼ੂ ਮਹਿੰਦੀਰੱਤਾ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਫ਼ਤਹਿਗੜ੍ਹ ਸਾਹਿਬ, ਸ੍ਰੀਮਤੀ ਬਲਜੋਤ ਕੌਰ, ਸੀਨੀਅਰ ਮੱਛੀ ਪਾਲਣ ਅਫ਼ਸਰ (ਫਾਰਮ), ਸ੍ਰੀਮਤੀ ਸੁਖਵਿੰਦਰ ਕੌਰ, ਸੀਨੀਅਰ ਮੱਛੀ ਪਾਲਣ ਅਫ਼ਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *