BREAKING PUNJAB

Fastest Punjab & National News in Punjabi and Hindi

ਇਫਕੋ ਵੱਲੋਂ ਕਿਸਾਨਾਂ ਨੂੰ ਨਵੀਆਂ ਖਾਦਾਂ ਬਾਰੇ ਜਾਣੂ ਕਰਵਾਉਣ ਲਈ ਪਿੰਡ ਪੰਜਕੋਹਾ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ

Kissan sabha in Fatehgarh Sahib

ਫਤਹਿਗੜ੍ਹ ਸਾਹਿਬ:

ਪਿੰਡ ਪੰਜਕੋਹਾ ਵਿਖੇ ਇਫਕੋ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਨਵੀਆਂ ਖਾਦਾਂ ਬਾਰੇ ਜਾਣੂ ਕਰਵਾਉਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਇਫਕੋ ਦੇ ਫੀਲਡ ਅਫਸਰ ਹਿਮਾਂਸ਼ੂ ਜੈਨ ਵੱਲੋਂ ਭਾਰਤ ਸਰਕਾਰ ਦੀ ਪੀ.ਐਮ. ਪ੍ਰਣਾਮ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਕਿਸਾਨਾਂ ਨੂੰ ਦਾਣੇਦਾਰ ਖਾਦਾਂ ਦੇ ਨਾਲ-ਨਾਲ ਨੈਨੋ ਅਤੇ ਜੈਵਿਕ ਖਾਦਾਂ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ।

ਇਸ ਤੋਂ ਇਲਾਵਾ, ਸਾਗਰੀਕਾਂ ਦਾਣੇਦਾਰ ਅਤੇ ਤਰਲ ਖਾਦਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਤਰਲ ਕਨਸੋਰਸ਼ਿਆ ਦੀਆਂ ਮੁਫ਼ਤ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ। ਕੈਂਪ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ ਅਤੇ ਇਫਕੋ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਲਾਭਦਾਇਕ ਕਰਾਰ ਦਿੱਤਾ।

ਇਸ ਮੌਕੇ ਇਫਕੋ ਐਮ.ਸੀ. ਤੋਂ ਬ੍ਰਿਜ ਮੋਹਨ, ਸੇਲਜ਼ਮੈਨ ਹਰਕਮਲ ਸਿੰਘ, ਰਾਮੇਂਦਰ ਕੁਮਾਰ, ਨਰਿੰਦਰ ਸਿੰਘ, ਕਮੇਟੀ ਮੈਂਬਰ ਬਲਵਿੰਦਰ ਸਿੰਘ, ਹਰਮਨ ਸਿੰਘ, ਗੁਰਪ੍ਰੀਤ ਸਿੰਘ, ਰਣਧੀਰ ਸਿੰਘ, ਸਰਪੰਚ ਪਵਿੱਤਰ ਸਿੰਘ ਅਤੇ ਸਰਦਾਰ ਜਗਤਰਨ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *