BREAKING PUNJAB

Fastest Punjab & National News in Punjabi and Hindi

ਮੰਡੀ ਗੋਬਿੰਦਗੜ੍ਹ ਤੋਂ ਮਿਲਿਆ ਲਾਵਾਰਿਸ 6 ਸਾਲਾ ਬੱਚਾ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ ਲੋਕਾਂ ਤੋਂ ਮੰਗੀ ਸਹਾਇਤਾ

Found an unclaimed 6-year-old child

ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਜੂਨ 2026 ਨੂੰ ਮੰਡੀ ਗੋਬਿੰਦਗੜ੍ਹ ਥਾਣਾ ਪੁਲਿਸ ਵੱਲੋਂ ਲਾਵਾਰਿਸ ਹਾਲਤ ਵਿੱਚ ਮਿਲੇ ਇੱਕ ਬੱਚੇ ਸਬੰਧੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਪ੍ਰਾਪਤ ਹੋਈ ਸੀ।

ਉਨ੍ਹਾਂ ਦੱਸਿਆ ਕਿ ਕਰੀਬ 6 ਸਾਲਾ ਇਹ ਬੱਚਾ ਮੰਡੀ ਗੋਬਿੰਦਗੜ੍ਹ ਸਥਿਤ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਨੇੜਿਓਂ ਮਿਲਿਆ ਸੀ। ਬੱਚਾ ਆਪਣਾ ਨਾਮ ‘ਬਾਬੁਲ’ ਦੱਸ ਰਿਹਾ ਹੈ। ਉਸ ਦਾ ਰੰਗ ਸਾਂਵਲਾ, ਵਾਲ ਕਾਲੇ ਅਤੇ ਕੱਟੇ ਹੋਏ ਹਨ ਅਤੇ ਕੱਦ ਕਰੀਬ ਢਾਈ ਫੁੱਟ ਹੈ। ਬੱਚੇ ਨੇ ਕਾਲੇ ਰੰਗ ਦੇ ਸਲਿੱਪਰ, ਹਲਕੇ ਸਲੇਟੀ ਰੰਗ ਦੀ ਟੀ-ਸ਼ਰਟ ਅਤੇ ਗੂੜ੍ਹੇ ਜਾਮਣੀ ਰੰਗ ਦੀ ਲੋਅਰ ਪਹਿਨੀ ਹੋਈ ਹੈ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਬੱਚੇ ਜਾਂ ਉਸ ਦੇ ਮਾਪਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸੰਪਰਕ ਕਰਨ ਜਾਂ ਹੈਲਪਲਾਈਨ ਨੰਬਰ 99143-10010 ‘ਤੇ ਸੂਚਿਤ ਕਰਨ, ਤਾਂ ਜੋ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਜਾ ਸਕੇ।

Leave a Reply

Your email address will not be published. Required fields are marked *